Inderjit Nikku ਹੋ ਗਿਆ ਤੱਤਾ! ਇਸ ਗਾਇਕਾ 'ਤੇ ਭੜਕਦਿਆਂ ਕਿਹਾ,'ਗੀਤ ਮੇਰਾ ਤੇ ਕ੍ਰੈਡਿਟ ਲੈ ਗਏ ਰੀਲਾਂ ਬਨਾਉਣ ਵਾਲੇ' |

2024-02-02 0

ਮਸ਼ਹੂਰ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਕੁੱਝ ਹੀ ਸਮਾਂ ਪਹਿਲਾਂ ਮੁੜ ਲਾਈਮਲਾਈਟ 'ਚ ਆਏ ਇੰਦਰਜੀਤ ਨਿੱਕੂ ਨੇ ਕਈ ਗੀਤ ਰਿਲੀਜ਼ ਕੀਤੇ। ਹਾਲ ਹੀ ਵਿੱਚ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਗਾਇਕਾ ਸਰਗੀ ਮਾਨ 'ਤੇ ਗੁੱਸਾ ਜ਼ਾਹਿਰ ਕਰਦੇ ਨਜ਼ਰ ਆਏ ਜਿਸ ਦੀ ਮੁੱਖ ਵਜ੍ਹਾ ਹੈ ਉਨ੍ਹਾਂ ਦਾ ਇੱਕ ਪੁਰਾਣਾ ਗੀਤ 'ਜਿਸਮਾਂ ਤੋਂ ਪਾਰ ਦੀ ਗੱਲ' ਹੈ। ਇਸ ਗੀਤ ਨੂੰ ਕਈ ਸਾਲ ਪਹਿਲਾਂ ਇੰਦਰਜੀਤ ਨਿੱਕੂ ਦੀ ਆਵਾਜ਼ ਵਿੱਚ ਗੀਤ 'ਜਿਸਮਾਂ ਤੋਂ ਪਾਰ ਦੀ ਗੱਲ' ਰਿਲੀਜ਼ ਕੀਤਾ ਗਿਆ ਸੀ।ਤੇ ਅਜੇ ਕੁੱਝ ਹੀ ਸਮਾਂ ਪਹਿਲਾਂ ਜਦੋਂ ਇਹ ਗੀਤ ਮੁੜ ਪੰਜਾਬੀ ਗਾਇਕਾ ਸਰਗੀ ਮਾਨ ਦੀ ਆਵਾਜ਼ ਵਿੱਚ ਰੀਕ੍ਰੀਏਟ ਕੀਤਾ ਗਿਆ ਤਾਂ ਸਰਗੀ ਮਾਨ ਦੀ ਆਵਾਜ਼ ਵਿੱਚ ਗਾਏ ਗਏ ਗੀਤ ਨੂੰ ਕਾਫੀ ਪਸੰਦ ਕੀਤਾ।
.
Inderjit Nikku got angry! Infuriated at this singer.
.
.
.
#punjabnews #inderjitnikku #punjabisinger
~PR.182~